Skip to main content

DlightNews

*ਭੋਗ ਤੇ ਵਿਸ਼ੇਸ਼*
*ਪੱਤਰਕਾਰ ਜਰਨੈਲ ਸਿੰਘ ਸਨੌਲੀ ਨਮਿਤ ਅੰਤਿਮ ਅਰਦਾਸ ਅੱਜ*
*ਨਹੀਂਓਂ ਲੱਭਣੇ ਲਾਲ ਗੁਆਚੇ………….*
ਜ਼ਿੰਦਗੀ ਚ ਕੁਝ ਇਨਸਾਨ ਅਜਿਹੇ ਮਿਲਦੇ ਨੇ ਜਿਹੜੇ ਇੱਕ ਵਾਰ ਮਿਲਣ ਤੇ ਹੀ ਆਪਣੀ ਸਖਸ਼ੀਅਤ ਦੀ ਛਾਪ ਛੱਡ ਜਾਂਦੇ ਹਨ। ਅਜਿਹਾ ਹੀ ਇੱਕ ਦਰਵੇਸ ਇਨਸਾਨ ਸੀ ਸਾਡਾ ਪੱਤਰਕਾਰ ਸਾਥੀ ਜਰਨੈਲ ਸਿੰਘ, ਜਿਨ੍ਹਾਂ ਦੀ ਸ਼ਰਾਫ਼ਤ ਦਾ ਹਰ ਕੋਈ ਕਾਇਲ ਸੀ। 12.03.1976 ਨੂੰ ਜਨਮੇ ਅਤੇ 26.12.2024 ਨੂੰ 48 ਸਾਲਾਂ ਦੀ ਉਮਰ ਭੋਗ ਕੇ ਸ਼ਰੀਰਕ ਤੌਰ ਤੇ ਸਾਡੇ ਕੋਲੋਂ ਵਿਛੜ ਗਏ ਸ੍ਰ. ਜਰਨੈਲ ਸਿੰਘ ਸਨੌਲੀ ਜੀ ਬਹੁਤ ਨੇਕ ਦਿਲ ਇਨਸਾਨ ਸਨ। ਉਹ ਬੇਹੱਦ ਮਿਹਨਤੀ, ਦੂਜਿਆਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀ ਅਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਸਨ। ਪੰਜ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਜਰਨੈਲ ਸਿੰਘ ਨੇ ਸਰਕਾਰੀ ਕਾਲਜ ਡੇਰਾਬੱਸੀ ਤੋਂ ਬੀ.ਏ.ਪਾਸ ਕੀਤੀ। ਉਪਰੰਤ ਜਰਨੈਲ ਸਿੰਘ ਨੇ ਡਾ. ਅੰਬੇਡਕਰ ਇੰਸਟੀਚਿਊਟ, ਮੋਹਾਲੀ ਤੋਂ ਪੰਜਾਬੀ ਸਟੈਨੋਗ੍ਰਾਫ਼ੀ ਕਰਕੇ ਭਾਸ਼ਾ ਵਿਭਾਗ ਚੰਡੀਗੜ੍ਹ ਤੋਂ ਪੰਜਾਬੀ ਸਟੈਨੋ ਇੰਸਟ੍ਰਕਟਰ ਦਾ ਕੋਰਸ ਅੱਵਲ ਦਰਜੇ ਵਿਚ ਪਾਸ ਕੀਤਾ। 
ਨਿਆਇਤ ਸ਼ਰੀਫ਼ ਜਰਨੈਲ ਸਿੰਘ ਪਿਛਲੇ ਕਰੀਬ 15 ਸਾਲਾਂ ਤੋਂ ਪੱਤਰਕਾਰੀ ਖਿੱਤੇ ਨਾਲ ਜੁੜਿਆ ਹੋਇਆ ਸੀ। ਉਸਨੇ ਪੰਜਾਬੀ ਦੇ ਕਈ ਨਾਮੀਂ ਅਖ਼ਬਾਰਾਂ ਲਈ ਪੂਰੀ ਦਲੇਰੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾਈ। ਜਰਨੈਲ ਸਿੰਘ ਨੇ ਸਾਫ਼-ਸੁਥਰੀ ਗਾਇਕੀ ਦੇ ਖੇਤਰ ਵਿਚ ਵੀ ਚੰਗਾ ਨਾਮਣਾ ਖੱਟਿਆ। ਸਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਉਹ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਰਾਜਸਥਾਨ ਆਦਿ ਰਾਜਾਂ ਵਿਚ ਜਰਨੈਲ ਸਿੰਘ ਨੇ ਆਪਣੀ ਗਾਇਕੀ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਹਰ ਕਲਾ ਵਿਚ ਨਿਪੁੰਨ ਜਰਨੈਲ ਸਿੰਘ ਨੇ ਡੇਰਾਬੱਸੀ ਦੇ ਨਾਮੀ ਲੌਂਗੋਵਾਲ ਗਰੁੱਪ ਅਤੇ ਸ੍ਰੀ ਸੁਖਮਨੀ ਗਰੁੱਪ ਵਿਚ ਵੀ ਬਾਖੂਬੀ ਸੇਵਾਵਾਂ ਨਿਭਾਈਆਂ ਹਨ। ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕ ਅਤੇ ਅਧਿਕਾਰੀ ਵੀ ਜਰਨੈਲ ਸਿੰਘ ਦੇ ਕੰਮ ਦੇ ਕਾਇਲ ਹਨ। ਸ੍ਰ: ਜਰਨੈਲ ਸਿੰਘ ਨੇ ਬਤੌਰ ਪੰਚਾਇਤ ਮੈਂਬਰ ਆਪਣੇ ਪਿੰਡ ਸਨੌਲੀ 'ਚ ਵਿਕਾਸ ਦੇ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਕਰੀਬ 8 ਸਾਲਾਂ ਤੋਂ ਜਰਨੈਲ ਸਿੰਘ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਦੇ ਦਫ਼ਤਰ ਵਿਚ ਮੀਡੀਏ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਐਨ.ਕੇ. ਸ਼ਰਮਾ ਨੇ ਉਸਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਰੱਖਿਆ ਹੋਇਆ ਸੀ।    
ਬੀਤੀ 26 ਦਸੰਬਰ, 2024 ਨੂੰ ਐਸੀ ਮਨਹੂਸ ਘੜੀ ਆਈ ਕਿ ਚੰਦਰੀ ਮੌਤ ਨੇ ਤਿੰਨ ਧੀਆਂ ਦੇ ਪਿਓ ਤੇ ਰਤਾ ਵੀ ਤਰਸ ਨਾ ਕੀਤਾ ਅਤੇ ਸਾਡੇ ਜਰਨੈਲ ਸਿੰਘ ਨੂੰ ਡਾਕਟਰਾਂ ਦੇ ਹੱਥਾਂ ਵਿਚੋਂ ਹੀ ਖੋਹ ਕੇ ਲੈ ਗਈ। ਉਹ ਆਪਣੇ ਪਿੱਛੇ ਪਰਿਵਾਰ ਵਿਚ ਬਿਰਧ ਮਾਤਾ ਸ੍ਰੀਮਤੀ ਹਰਬੰਸ ਕੌਰ ਸ੍ਰੀ ਲਾਭ ਸਿੰਘ ਤੋਂ ਇਲਾਵਾ ਪਤਨੀ ਅੰਜੂ ਰਾਣੀ ਅਤੇ ਤਿੰਨ ਧੀਆਂ ਪ੍ਰਨੀਤ ਕੌਰ, ਕਿਰਤ ਕੌਰ ਅਤੇ ਸਨਰੀਤ ਕੌਰ ਨੂੰ ਰੋਂਦੇ ਵਿਲਕਦੇ ਛੱਡ ਗਏ ਹਨ। ਜਰਨੈਲ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਹਰ ਅੱਖ ਨਮ ਹੋਈ। ਹਰੇਕ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਜਰਨੈਲ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਨਿੱਕੀ ਉਮਰੇ ਵੱਡਾ ਨਾਂਅ ਕਮਾ ਕੇ ਜਰਨੈਲ ਸਿੰਘ ਵੀਰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ਹੈ। ਬਹੁਤ ਵੱਡਾ ਘਾਟਾ ਹੈ ਪਰਿਵਾਰ ਲਈ, ਪਿੰਡ ਅਤੇ ਸਮਾਜ ਲਈ ਜਿਸਨੂੰ ਪੂਰਿਆ ਨਹੀਂ ਜਾ ਸਕਦਾ। ਪਰ ਸਾਡੇ ਕੋਲ ਭਾਣਾ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਦਾਸ ਮਨ ਨਾਲ ਜਰਨੈਲ ਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਸਾਡੇ ਛੋਟੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅੱਜ ਪਿੰਡ ਸਨੌਲੀ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਦੁਪਹਿਰ 12.00 ਤੋਂ 1.00 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ ਜਿਥੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣੇ। 
                                                       ਵੱਲੋਂ:- ਕਰਮ ਸਿੰਘ ਡੇਰਾਬੱਸੀ

Comments

Popular posts from this blog

DlightNews

 मुस्लिम राष्ट्रीय मंच की राष्ट्रीय कार्यकारिणी बैठक संपन्न, 27 सितंबर को दिल्ली में होगा ऐतिहासिक राष्ट्रीय महासम्मेलन नई दिल्ली: देश की राजधानी नई दिल्ली के हरियाणा भवन में सोमवार को मुस्लिम राष्ट्रीय मंच (एमआरएम) की राष्ट्रीय कार्यकारिणी की बैठक बड़े उत्साह और एकजुटता के साथ संपन्न हुई। इस महत्वपूर्ण बैठक में देश के विभिन्न हिस्सों से राष्ट्रीय संयोजक, राष्ट्रीय सह-संयोजक, क्षेत्रीय संयोजक और प्रकोष्ठ संयोजकों ने भाग लिया। बैठक की अध्यक्षता राष्ट्रीय स्वयंसेवक संघ (आरएसएस) के वरिष्ठ नेता और मुस्लिम राष्ट्रीय मंच के मार्गदर्शक इंद्रेश कुमार जी ने की, जिनके मार्गदर्शन में सामाजिक समरसता और राष्ट्रीय एकता को बढ़ावा देने के लिए कई महत्वपूर्ण निर्णय लिए गए। 27 सितंबर को दिल्ली में भव्य राष्ट्रीय महासम्मेलन: बैठक में सर्वसम्मति से यह निर्णय लिया गया कि आगामी 27 सितंबर 2025 को नई दिल्ली में एक भव्य राष्ट्रीय महासम्मेलन का आयोजन किया जाएगा। इस महासम्मेलन में देशभर से लाखों की संख्या में कार्यकर्ता एकत्र होंगे, जो सामाजिक एकता, भाईचारा और राष्ट्रीय विकास के लिए मं...

DlightNews

शाह समाज महासम्मेलन के पदाधिकारीयों आज राजधानी लखनऊ में बैठक अल्पसंख्यक कल्याण राज्य मंत्री से करेंगे मुलाकात संक्षेप: Lucknow News - लखनऊ में उत्तर प्रदेश शाह अल्वी समाज की आगामी महासम्मेलन की तैयारी में पदाधिकारियों ने उत्तर प्रदेश सरकार में अल्पसंख्यक कल्याण राज्य मंत्री से मुलाकात करने का निर्णय लिया और प्रशासन से सहयोग की मांग की। बैठक विक्रमादित्य मार्ग स्थित लखनऊ मंत्री दानिश आजाद जी के आवास पर हुई। इस दौरान पदाधिकारियों ने उत्तर प्रदेश भाषा विभाग के पूर्व अध्यक्ष श्री तुरज जैदी से भी औपचारिक मुलाकात की इस संबंध में शाह समाज के पदाधिकारियों ने मंत्री दानिश आजाद अंसारी जी से मुलाकात करने की बात कही। राष्ट्रीय सह संयोजक जियारत अली शाह मलंग ने कहा कि हमारा मकसद है कि बड़ी संख्या में उत्तर प्रदेश के लोंगो को एक मंच पर लाया जाए बैठक में प्रदेश अध्यक्ष शोहरत अली शाह मलंग,राष्ट्रीय सह संयोजक जियारत अली शाह मलंग राष्ट्रीय संयोजक ताहिर शाह, मारूफ,दानिश आदि रहे।

DlightNews

ऑल इंडिया मुस्लिम मजलिस पार्टीक मंडल, अध्यक्ष मुख्तार अहमद द्वारा शिया समुदाय के सर्वोच्च नेता अयातुल्लाह ख़मनई की अमरीका इजरायल द्वारा की गई बर्बर तानाशाही तरीके की घोर निंदा करती हे वा शिया समुदाय के इस दुख की घड़ी में हर वक्त साथ खड़ी हे ।औरदेश दुनिया के तमाम लोगों से अपील करती है के अमरीक आब इजरायल के खिलाफ पूरे संसार में शिया समुदाय के लोगों के दुख की घड़ी में अपना सहयोग दे।यह अपील करती है।