🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬੱਸੀ ਜਥੇਬੰਦੀ ਦੇ ਸਾਰੇ ਹੀ ਅਹੁਦੇਦਾਰ ਵਰਕਰ ਅਤੇ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕੱਲ ਮਿਤੀ 13 ਅਕਤੂਬਰ 2024 ਨੂੰ ਦੱਪਰ ਟੋਲ ਟੈਕਸ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ 03 ਘੰਟੇ ਵਾਸਤੇ ਰੋਡ ਬੰਦ ਕੀਤਾ ਜਾਣਾ ਹੈ ਸੋ ਸਾਰੀਆਂ ਹੀ ਸਹਿਯੋਗੀ ਜਥੇਬੰਦੀਆਂ ਅਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਟੋਲ ਪਲਾਜਾ ਦੱਪਰ ਵਿਖੇ 11 ਵਜੇ ਤੱਕ ਪਹੁੰਚਣ ਦੀ ਖੇਚਲ ਕਰਨੀ ਜੀ। ਬੇਨਤੀ ਕਰਤਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬੱਸੀ
Comments
Post a Comment