ਨਗਰ ਕੌਂਸਲ ਲਾਲੜੂ ਵੱਲੋਂ ਵਿਦਿਆਰਥੀਆਂ ਨੂੰ ਡਿਸਪੋਜਲ ਤੇ ਪੋਲੋਥੀਨ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ
ਲਾਲੜੂ ਨਗਰ ਕੌਂਸਲ ਲਾਲੜੂ ਵੱਲੋਂ 19 ਅਕਤੂਬਰ ਨੂੰ ਸ਼ਹਿਰ ਵਿੱਚ ਵਿਸੇਸ ਤੌਰ ਤੇ Sustainability Leader Program ਤਹਿਤ 19 ਅਕਤੂਬਰ ਨੂੰ ਦਫਤਰ ਨਗਰ ਕੌਂਸਲ ਲਾਲੜੂ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਦੱਪਰ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਨਗਰ ਕੌਸਲ ਵੱਲੋਂ ਵਾਰਡ ਨੰਬਰ 6 ਸੈਣੀ ਮਾਰਕੀਟ ਨੇੜੇ ਬਣਾਈ ਗਈ ਕੰਪੋਸਟ ਯੂਨਿਟ ਸਾਇਟ ਅਤੇ ਐਮ. ਆਰ. ਐਫ . ਸੈਡ ਦਿਖਾਏ ਗਏ / ਵਿਜ਼ਿਟ ਕੀਤੀ ਗਈ
Sustainability Leader Program ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਸੀ. ਐਫ ਮਨੋਜ ਸੂਦ ਵੱਲੋਂ ਸੈਗਰੀਗੇਸ਼ਨ ਦਾ ਡੈਮੋ ਦਿੱਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਸਮਝਾਇਆ ਗਿਆ ਕਿ ਘਰ ਵਿੱਚੋਂ ਕਿੰਨੀ ਕਿਸਮ ਦਾ ਕੂੜਾ ਨਿਕਲਦਾ ਹੈ ਅਤੇ ਗਿੱਲੇ ਅਤੇ ਸੁੱਕੇ ਕੂੜੇ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਸਵਾਲ-ਜਵਾਬ ਰਾਹੀ ਜਾਣਕਾਰੀ ਪ੍ਰਦਾਨ ਕੀਤੀ ਗਈ ਵਿਦਿਆਰਥੀਆਂ ਨੂੰ ਡਿਸਪੋਜਲ ਅਤੇ ਪੋਲੋਥੀਨ (ਐਸ. ਯੂ.ਪੀ ) ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਘਰ ਤੋਂ ਹੀ ਕੱਪੜੇ ਦਾ ਥੈਲਾ ਅਤੇ ਦੁੱਧ ਲੈਣ ਲਈ ਡੋਲੂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਘਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ- ਅਲੱਗ ਰੱਖਣਾ ਅਤੇ ਵੈਨਟ ਕੁਲੈਕਟਰ ਨੂੰ ਅਲੱਗ-ਅਲੱਗ ਹੀ ਦੇਣਾ ਯਕੀਨੀ ਬਣਾਇਆ ਜਾਵੇ , ਗਿੱਲੇ ਕੂੜੇ ਤੋਂ ਜੈਵਿਕ ਖਾਦ ਬਣਾਉਣ ਦੀ ਪ੍ਰਕਿਰਿਆ ਅਤੇ ਵਰਤੋਂ ਬਾਰੇ ਦੱਸਿਆ ਗਿਆਂ ਅਤੇ ਦਿਖਾਇਆ ਗਿਆਂ ਜੈਵਿਕ ਖਾਦ ਵਿਦਿਆਰਥੀਂਆਂ ਦਿਖਾਈ ਗਈ ਅਤੇ ਸੁੱਕੇ ਕੂੜੇ ਤੋਂ ਤਿਆਰ ਪਲਾਸਟਿਕ ਦੀਆਂ ਬੇਲਾਂ ਰੂਪੀ ਗੱਠਾਂ ਨੂੰ ਵਿਖਾਇਆ ਅਤੇ ਸਮਝਾਇਆ ਗਿਆ ਇਸ ਮੌਕੇ ਸਕੂਲ ਤੋ ਆਏ ਹੋਏ ਨੋਡਲ ਅਫ਼ਸਰ ਮੈਡਮ ਏਕਤਾ ਗੋਇਲ , ਮੈਡਮ ਚੀਨੂੰ ਅਗਰਵਾਲ ਅਤੇ ਕੈਪਸ ਮਨੇਜਰ ਸੁਨੀਲ ਕੁਮਾਰ ਵੱਲੋਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ , ਕਾਰਜ ਸਾਧਕ ਅਫਸਰ ਸ੍ਰੀ ਗੁਰਬਖਸ਼ੀਸ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਸੈਨੀਟਰੀ ਬਰਾਂਚ ਵੋਲੋਂ ਇਸ ਮੌਕੇ ਤੇ ਸੀ. ਐਫ਼ ਮਨੋਜ ਸੂਦ , ਹੇਮੰਤ ਸ਼ਾਰਦਾ ਸੁਪਰਵਾਇਜਰ ਮੋਹਨ ਲਾਲ ਸਫਾਈ ਕਰਮਚਾਰੀ ਆਊਟਸੋਰਸਿੰਗ ਰਾਹੀਂ ਰਾਜੇਸ ਸੈਣੀ , ਓਸ - ਪ੍ਰਕਾਸ , ਸੁਲਿੰਦਰ ਕੁਮਾਰ , ਰਵੀ ਕੁਮਾਰ ਆਦਿ ਸਮੂਹ ਸਫਾਈ ਟੀਮ ਸ਼ਾਮਿਲ ਸੀ I
Comments
Post a Comment