ਐਮ ਐਲ ਏ ਰੰਧਾਵਾ ਸਾਬ੍ਹ ਦਾ ਟਰੱਕ ਯੂਨੀਅਨ ਡੇਰਾਬਸੀ ਵੱਲੋਂ ਤਹਿਦਿਲੋਂ ਧੰਨਵਾਦ,,
ਬੀਤੇ ਕੱਲ੍ਹ 3 ਜਨਵਰੀ 2025 ਨੂੰ ਟਰੱਕ ਯੂਨੀਅਨ ਡੇਰਾਬਸੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰੂ ਕੇ ਲੰਗਰ ਵਰਤਾਏ ਗਏ,, ਇਸ ਮੌਕੇ ਦੌਰਾਨ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ, ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਟਰੱਕ ਯੂਨੀਅਨ ਡੇਰਾਬਸੀ ਵਿਖੇ ਹਾਜ਼ਰੀ ਭਰੀ ਤੇ ਟਰੱਕਾਂ ਵਾਲਿਆਂ ਨਾਲ ਹਰ ਸਥਿਤੀ ਵਿੱਚ ਡੱਟਕੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ,,ਇਸ ਤੋਂ ਟਰੱਕ ਯੂਨੀਅਨ ਡੇਰਾਬਸੀ ਦੇ ਮੌਜੂਦਾ ਪ੍ਰਧਾਨ ਸੁਖਦੀਪ ਸਿੰਘ ਫੌਜੀ ਤੇ ਸਮੂਹ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਵਿਧਾਇਕ ਦਾ ਤਹਿਦਿਲੋਂ ਧੰਨਵਾਦ ਕੀਤਾ,, ਤੇ ਟਰੱਕ ਯੂਨੀਅਨ ਡੇਰਾਬਸੀ ਦੇ ਸਾਰੇ ਹੀ ਅਪਰੇਟਰਾਂ ਨੇ ਵੀ ਰੰਧਾਵਾ ਸਾਬ੍ਹ ਦਾ ਧੰਨਵਾਦ ਕੀਤਾ ਤੇ ਕਿਹਾ ਤੁਸੀਂ ਹਮੇਸ਼ਾ ਹੀ ਟਰੱਕਾਂ ਵਾਲਿਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ ਹੋ, ਇਥੋਂ ਤੱਕ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ ਟਰੱਕਾਂ ਵਾਲਿਆਂ ਦੀ ਅਵਾਜ਼ ਬਣਕੇ ਸਰਕਾਰ ਨੂੰ ਸਾਡੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ,, ਤੇ ਟਰੱਕ ਅਪਰੇਟਰਾਂ ਵੱਲੋਂ ਖੁਸ਼ੀ ਵੀ ਜ਼ਾਹਰ ਕੀਤੀ ਕਿ ਓਹਨਾਂ ਦੇ ਸਾਬਕਾ ਪ੍ਰਧਾਨ ਹਲਕੇ ਦੇ ਮੌਜੂਦਾ ਸਰਕਾਰ ਵਿੱਚ ਐਮ ਐਲ ਏ ਹਨ, ਤੇ ਉਨ੍ਹਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚਦੀ ਕਰਦੇ ਰਹਿਣਗੇ,,ਇਸ ਮੌਕੇ ਟਰੱਕ ਯੂਨੀਅਨ ਡੇਰਾਬਸੀ ਦੀ ਟੀਮ ਚੇਅਰਮੈਨ ਕਮਲਜੀਤ ਸਿੰਘ ਢੀਂਡਸਾ ਸਾਬ੍ਹ,,ਉਪ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਖ਼ਜ਼ਾਨਚੀ ਸਰਪੰਚ ਗੁਰਪ੍ਰੀਤ ਸਿੰਘ,, ਸਕੱਤਰ ਹਰਪ੍ਰੀਤ ਸਿੰਘ ਤੇ ਅੱਡਾ ਇੰਚਾਰਜ਼ ਤਰੁਣ ਕੁਮਾਰ ਪੋਪਲੀ ਤੇ ਸਮੂਹ ਟਰੱਕ ਅਪਰੇਟਰ ਹਾਜ਼ਰ ਸਨ।।
Comments
Post a Comment