ਪੰਜਾਬ ਸਟੇਟ ਪਾਵਰ/ਟਰਾਂਸਮਿਸਨ ਕਾਰਪੋਰੇਸਨ ਦੇ ਪੈਨਸਨਰਜ ਐਸੋਸੀਏਸਨ ਵਲੋਂ ਕਨਵੈਨਸਨ ਦਾ ਆਯੋਜਨ.
ਲਾਲੜੂ..ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਪੈਨਸ਼ਨਰਜ਼ ਐਸੋਸੀਏਸ਼ਨ ਹਲਕਾ ਮੋਹਾਲੀ ਦੀ ਕਨਵੈਨਸ਼ਨ ਮੋਹਾਲੀ ਸਰਕਲ ਦੇ ਪ੍ਰਧਾਨ ਸ੍ਰੀ ਗੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਭਵਨ, ਲਾਲੜ ਵਿਖੇ ਹੋਈ। ਕਨਵੈਨਸ਼ਨ ਵਿੱਚ ਹਲਕਾ ਮੋਹਾਲੀ ਅਧੀਨ ਆਉਂਦੀਆਂ ਡਵੀਜ਼ਨਾਂ ਦੇ ਪੈਨਸ਼ਨਰਜ਼ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਹਲਕਾ ਮੋਹਾਲੀ ਦੇ ਅਹੁੱਦੇਦਾਰ ਤੇ ਸਟੇਟ ਬਾਡੀ ਦੇ ਮੁੱਖ ਅਹੁੱਦੇਦਾਰਾਂ ਨੇ ਭਾਰੀ ਸੰਖਿਆ ਵਿੱਚ ਸਿਰਕਤ ਕੀਤੀ।
ਕਨਵੈਨਸ਼ਨ ਦੇ ਮੁੱਖ ਮਹਿਮਾਨ ਵਜੋਂ ਸ੍ਰ.ਧੰਨਵੰਤ ਸਿੰਘ ਭੱਠਲ ਜਨਰਲ ਸਕੱਤਰ ਤੇ ਉਹਨਾਂ ਦੇ ਨਾਲ ਸ੍ਰੀ ਦੇਵਰਾਜ ਮੀਤ ਪ੍ਰਧਾਨ ਤੇ ਅਮਰਜੀਤ ਸਿੰਘ ਸਿੱਧੂ ਸਕੱਤਰ ਸਟੇਟ ਬਾਡੀ ਵੀ ਹਾਜ਼ਰ ਰਹੇ।
ਕੰਨਵੈਨਸ਼ਨ ਦੀ ਸ਼ੁਰੂਆਤ ਸਟੇਜ ਸਕੱਤਰ ਸ੍ਰੀ ਮਹਿੰਦਰ ਸਿੰਘ ਸੈਣੀ, ਜੇ.ਈ. ਵਲੋਂ ਆਏ ਹੋਏ ਮੁੱਖ ਮਹਿਮਾਨ ਤੇ ਹੋਰ ਪੈਨਸ਼ਨਰਜ਼ ਸਾਥੀਆਂ ਨੂੰ ਨਿੱਘੀ ਜੀ ਆਇਆਂ ਆਖੀ ਤੇ ਨਵੇਂ ਸਾਲ ਦੀ ਸੁਭਕਾਮਨਾਵਾਂ ਦੇ ਕੇ ਕੀਤੀ, ਤੇ ਪਾਵਰ ਕਾਰਪੋਰੇਸ਼ਨ ਤੇ ਸਰਕਾਰ ਪ੍ਰਤੀ ਮੰਗੀਆਂ ਹੋਈਆਂ ਮੰਗਾਂ ਜੋ ਲਾਗੂ ਨਹੀਂ ਕਰ ਰਹੀ, ਪ੍ਰਤੀ ਆਪਣੇ ਵਿਚਾਰ ਖੁੱਲ ਕੇ ਰੱਖੇ ਤੇ ਸਟੇਜ ਦੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਮੋਹਾਲੀ ਮੰਡਲ ਤੋਂ ਸ੍ਰੀ ਅਮਰੀਕ ਸਿੰਘ ਪ੍ਰਧਾਨ ਤੇ ਸ੍ਰੀ ਨਿਰਮਲ ਸਿੰਘ ਸਕੱਤਰ ਜ਼ੀਰਕਪੁਰ ਮੰਡਲ ਤੋਂ ਪ੍ਰਧਾਨ ਸ੍ਰੀ ਸਵਰਨ ਸਿੰਘ ਮਾਵੀ ਤੇ ਸ੍ਰੀ ਰਣਜੀਤ ਸਿੰਘ ਸਕੱਤਰ ਅਤੇ ਲਾਲੜੂ ਮੰਡਲ ਤੋਂ ਪ੍ਰਧਾਨ ਸ੍ਰੀ ਬਲਬੀਰ ਸਿੰਘ ਤੇ ਸ੍ਰੀ ਅਜੈਬ ਸਿੰਘ ਸਕੱਤਰ, ਸ੍ਰੀ ਨਿਰਮਲ ਸਿੰਘ.ਐਸ.ਡੀ.ਓ. ਤੇ ਹਲਕਾ ਮੋਹਾਲੀ ਤੋਂ ਸ੍ਰੀ ਗੁਰਿੰਦਰ ਸਿੰਘ ਪ੍ਰਧਾਨ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਤੇ ਬੈਠੇ ਕਿਸਾਨ ਆਗੂ ਸ੍ਰੀ ਜਗਜੀਤ ਸਿੰਘ ਡੱਲੇਵਾਲ, ਜਿਸ ਦਾ ਮਰਨ ਵਰਤ 38ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ ਪਰੰਤੂ ਕੇਂਦਰ/ਪੰਜਾਬ ਸਰਕਾਰ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਬਾਰੇ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੋ ਰਹੇ ਜਿਸ ਦੀ ਕਨਵੈਨਸ਼ਨ ਵਿੱਚ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਦੇ ਅੰਤ ਵਿੱਚ ਸਟੇਟ ਬਾਡੀ ਦੇ ਸ੍ਰੀ ਦੇਵ ਰਾਜ ਸਿੰਘ, ਮੀਤ ਪ੍ਰਧਾਨ, ਸ੍ਰੀ ਅਮਰਜੀਤ ਸਿੰਘ ਸਿੱਧੂ, ਸਕੱਤਰ ਤੇ ਸ੍ਰੀ ਧੰਨਵੰਤ ਸਿੰਘ ਭੱਠਲ, ਜਨਰਲ ਸਕੱਤਰ ਨੇ ਖੁੱਲ ਕੇ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਮਾੜੇ ਵਿਤਕਰੇ, ਮੰਗੀਆਂ ਮੰਗਾਂ ਲਾਗੂ ਨਾ ਕਰਨ, 6ਵੇਂ ਪੇ ਕਮਿਸ਼ਨ ਦਾ 01.01.2016 ਤੋਂ ਬਕਾਇਆ ਨਾ ਦੇਣ ਅਤੇ ਡੀ.ਏ. ਦਾ ਪੁਰਾਣਾ ਬਕਾਇਆ ਤੇ ਕਰੰਟ ਡੀ.ਏ. 53 ਪ੍ਰਤੀਸ਼ਤ ਰਲੀਜ਼ ਨਾ ਕਰਨ ਬਾਰੇ ਆਪਣੇ ਵਿਚਾਰ ਰੱਖੇ ਤੇ ਨਿਕਟ ਭਵਿੱਖ ਵਿੱਚ ਆਉਣ ਵਾਲੀਆਂ ਜੱਥੇਬੰਦਕ ਚੋਣਾਂ ਦੀ ਤਿਆਰੀ ਲਈ ਜੱਥੇਬੰਦੀ ਨੂੰ ਮਜਬੂਤ ਬਣਾਉਣ ਤੇ ਮੈਂਬਰਸ਼ਿਪ ਵਧਾਉਣ ਤੇ ਜ਼ੋਰ ਦਿੱਤਾ ਤਾਂ ਕਿ ਆਉਣ ਵਾਲੇ ਨਵੇਂ ਸਾਲ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਤਿੱਖੇ ਸੰਘਰਸ਼ ਉਲੀਕੇ ਜਾ ਸਕਣ ਅਤੇ ਪਾਵਰਕਾਮ ਤੇ ਪੰਜਾਬ ਸਰਕਾਰ ਨਾਲ ਚਲਦੇ ਤਾਜਾ ਮਸਲਿਆਂ ਬਾਰੇ ਪੈਨਸ਼ਨਰਜ਼ ਨੂੰ ਜਾਣੂ ਕਰਵਾਇਆ ਤੇ ਕਨਵੈਨਸ਼ਨ ਦੇ ਕੀਤੇ ਪ੍ਰਬੰਧਾਂ ਸਬੰਧੀ ਵੀ ਬਹੁਤ ਸ਼ਲਾਘਾ ਕੀਤੀ ਅਤੇ ਪ੍ਰਧਾਨ ਹਲਕਾ ਮੋਹਾਲੀ ਵਲੋਂ ਆਏ ਹੋਏ ਸਾਰੇ ਪੈਨਸ਼ਨਰਜ਼ ਦਾ ਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
Comments
Post a Comment