ਵਿਧਾਇਕ ਰੰਧਾਵਾ ਦੀ ਨੇ ਬੀਡੀਪੀਓ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਸਿਖਲਾਈ ਕੈਂਪ ਦਾ ਕੀਤਾ ਨਿਰੀਖਣ
ਡੇਰਾਬੱਸੀ 30 ਅਗਸਤ
ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਵਿਭਾਗ ਦੇ ਕਰਮਚਾਰੀਆਂ ਲਈ ਥੀਮੈਟਿਕ ਜੀ. ਪੀ. ਡੀ. ਪੀ. ਸਕੀਮ ਦੀ ਜਾਣਕਾਰੀ ਲਈ ਬੀਡੀਪੀਓ ਦਫ਼ਤਰ ਡੇਰਾਬੱਸੀ ਵਿਖੇ ਪਿਛੱਲੇ ਇਕ ਹਫਤੇ ਤੋਂ ਚੱਲ ਰਹੀ ਬਲਾਕ ਪੱਧਰ ਦੀ ਟ੍ਰੇਨਿੰਗ ਮੀਟਿੰਗ ਵਿੱਚ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਦੀ ਦੇਖਰੇਖ ਵਿਚ ਚਾਰ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਾਤਾਰਤਾ ਵਿੱਚ ਨਿਰੀਖਣ ਲਈ ਦੌਰਾ ਕਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ। ਕੈਂਪ ਵਿੱਚ ਇਲਾਕੇ ਅੰਦਰਲੇ ਆਸਾ ਵਰਕਰਾਂ, ਆਂਗਣਵਾੜੀ ਵਰਕਰਾਂ, ਅਧਿਆਪਕਾਂ, ਏ. ਐਨ. ਐਮ. ਵਰਕਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਰਿਸੋਰਸ ਪਰਸਨ ਵੰਦਨਾ ਮਦਾਨ, ਪਰਮਜੀਤ ਕੌਰ ਅਤੇ ਸੁਪਰੀਡੈਂਟ ਰਿਤੂ ਵੱਲੋਂ ਬਲਾਕ ਦਫਤਰ ਵਿਖੇ ਚਾਰ ਦਿਨ ਚੱਲੇ ਸਿਖਲਾਈ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਥੀਮੈਟਿਕ ਜੀਪੀਡੀਪੀ ਸਬੰਧੀ ਬਲਾਕ ਪੱਧਰ ਤੇ ਇੱਕ ਰੋਜ਼ਾ ਕੈਂਪ ਲਗਾ ਕੇ ਗਰੀਬੀ ਮੁਕਤ ਅਤੇ ਉੰਨਤ ਅਜੀਵਿਕਾ ਵਾਲੇ ਪਿੰਡ, ਸਿਹਤਮੰਦ ਪਿੰਡ, ਬਾਲ ਮਿੱਤਰ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਅਤੇ ਹਰਿਆ ਭਰਿਆ ਪਿੰਡ, ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਨਿਆਂ ਅਤੇ ਸਮਾਜਿਕ ਤੌਰ ਤੇ ਸੁਰੱਖਿਤ ਪਿੰਡ, ਚੰਗੇ ਪ੍ਰਸ਼ਾਸਨ ਵਾਲਾ ਪਿੰਡ ਅਤੇ ਮਹਿਲਾਵਾਂ ਦੇ ਅਨੁਕੂਲ ਪਿੰਡ ਸਬੰਧੀ 9 ਥੀਮੈਟਿਕ ਮੁੱਦਿਆਂ ਤੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੇ ਕੈਂਪ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਸਬੰਧੀ ਲੋਕਾਂ ਨੂੰ ਸਮੇਂ ਸਿਰ ਜਾਗਰੂਕ ਕਰਨ ਤਾਂ ਜੋ ਲੋਕ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ । ਇਸ ਮੌਕੇ ਸਿਖਲਾਈ ਕੈਂਪ ਨੂੰ ਨੇਪਰੇ ਚਾੜਨ ਵਿੱਚ ਸਿਮਰਨਜੀਤ ਕੌਰ, ਪੂਨਮ ਰਾਣੀ ਸਟੈਨੋ ਅਤੇ ਸਮੂਹ ਪੰਚਾਇਤ ਸਕੱਤਰਾਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ।
Comments
Post a Comment