ਲਾਇਨ ਕਲੱਬ ਡੇਰਾਬਸੀ ਵੱਲੋਂ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ।
ਛਾਂਦਾਰ ਪੌਦੇ ਅਤੇ ਤੁਲਸੀ ਦੇ ਬੂਟੇ ਵੰਡੇ ਗਏ।
/ ਮਹਿੰਦਰ ਸਿੰਘ ਲਾਲੜੂ./ਭੂਪਿੰਦਰ ਸਿੰਘ ਜੰਡਲੀ..
ਡੇਰਾਬਸੀ, : ਮਾਈ ਐਜੂਕੇਸ਼ਨ ਮਾਈ ਲਾਈਫ ਮੁਹਿੰਮ ਤਹਿਤ ਅੱਜ ਲਾਇਨ ਕਲੱਬ ਡੇਰਾਬਸੀ ਵੱਲੋਂ ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਪਾਠ ਪੁਸਤਕਾਂ ਵੰਡੀਆਂ ਗਈਆਂ।
ਇਸ ਮੌਕੇ ਲਾਇਨਜ਼ ਕਲੱਬ ਡੇਰਾਬਸੀ ਦੇ ਸੀਨੀਅਰ ਮੈਂਬਰ ਬਰਖਾ ਰਾਮ ਨੇ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ ਇਸ ਮਹੀਨੇ ਵਿੱਚ 16 ਸਕੂਲੀ ਬੱਚਿਆਂ ਨੂੰ ਸਟੱਡੀ ਮਟੀਰੀਅਲ ਦਿੱਤਾ ਜਾ ਚੁੱਕਾ ਹੈ ਨੇ 16 ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਦਿੱਤਾ ਹੈ ਤਾਂ ਜੋ ਹਰ ਬੱਚਾ ਚੰਗੀ ਤਰ੍ਹਾਂ ਨਾਲ ਪੜ੍ਹ ਸਕੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ਸਨ ਅਤੇ ਉਨ੍ਹਾਂ ਨੇ ਲਾਇਨ ਕਲੱਬ ਦਾ ਧੰਨਵਾਦ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਬਰਖਾ ਰਾਮ ਉਪੇਸ਼ ਬਾਂਸਲ ਜੀ ਆਦਿ ਹਾਜ਼ਰ ਸਨ।
ਲਾਇਨਜ਼ ਕਲੱਬ ਡੇਰਾਬਸੀ ਦੀ ਤਰਫੋਂ ਵਾਤਾਵਰਨ ਮਹੀਨਾ ਮਨਾਉਂਦੇ ਹੋਏ ਅੱਜ ਡੇਰਾਬਸੀ ਦੇ ਖੇੜਾ ਮੰਦਰ ਮੇਨ ਰੋਡ ਵਿਖੇ ਛਾਂਦਾਰ ਰੁੱਖ ਅਤੇ ਤੁਲਸੀ ਦੇ ਬੂਟੇ ਵੰਡੇ ਗਏ।ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਉਪੇਸ਼ ਬਾਂਸਲ ਨੇ ਦੱਸਿਆ ਕਿ ਲਾਇਨਜ਼ ਕਲੱਬ ਵੱਲੋਂ ਮਹੀਨਾ ਭਰ ਇਸੇ ਤਰ੍ਹਾਂ ਦੇ ਬੂਟੇ ਵੰਡੇ ਜਾਣਗੇ ਅਤੇ ਲਗਾਏ ਜਾਣਗੇ। ਇਸ ਮੌਕੇ 'ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਬਰਖਾ ਰਾਮ ਆਦਿ ਹਾਜ਼ਰ ਸਨ।
Comments
Post a Comment