ਡੇਰਾਬੱਸੀ ਅਤੇ ਬਰਵਾਲਾ ਵਚਾਲੇ ਚਲਦੇ ਗੈਰ-ਕਾਨੂੰਨੀ ਆਟੋ ਰਿਕਸ਼ਾ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਨਾਲ-ਨਸਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਗਾ ਰਹੇ ਹਨ ਖੋਰਾ
ਡੇਰਾਬੱਸੀ, 17 ਸਤੰਬਰ
ਡੇਰਾਬੱਸੀ ਅਤੇ ਬਰਵਾਲਾ ਦੇ ਵਚਾਲੇ ਬਿਨਾਂ ਕੋਈ ਟੈਕਸ ਭਰੇ ਜ਼ਾ ਪਰਮਿਟ ਹਾਸਲ ਕਰ ਚਲਦੇ ਗੈਰ-ਕਾਨੂੰਨੀ ਆਟੋ ਰਿਕਸ਼ਾ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਦਾ ਚੂਨਾ ਲਗਾ ਰਹੇ ਹਨ ਸਗੋਂ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ।ਜਾਣਕਾਰੀ ਅਨੁਸਾਰ ਇਹ ਗੈਰ-ਕਾਨੂੰਨੀ ਆਟੋ ਰਿਕਸ਼ਾ ਪਿਛਲੇ ਕਾਫੀ ਸਮੇਂ ਤੋਂ ਅਧਿਕਾਰੀਆਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਗੈਰ ਕਨੂੰਨੀ ਤੌਰ ਤੇ ਚਲਦੇ ਇਹ ਆਟੋ ਗੰਭੀਰ ਮਸਲਾ ਬਣਦੇ ਜਾ ਰਹੇ ਹਨ। ਇਹ ਗੈਰ-ਰਜਿਸਟਰਡ ਵਾਹਨ ਨਾ ਸਿਰਫ ਟੈਕਸ ਚੋਰੀ ਕਰ ਰਹੇ ਹਨ, ਬਲਕਿ ਸੜਕ 'ਤੇ ਸਵਾਰੀਆਂ ਅਤੇ ਹੋਰ ਯਾਤਰੀਆਂ ਦੀ ਸੁਰੱਖਿਆ ਲਈ ਵੀ ਖਤਰਾ ਬਣਦੇ ਜ਼ਾ ਰਹੇ ਹਨ। ਉਚਿਤ ਪਰਮਿਟਾਂ ਅਤੇ ਨਿਯਮਾਂ ਦੀ ਘਾਟ ਦਾ ਇਹ ਵੀ ਮਤਲਬ ਹੈ ਕਿ ਇਹਨਾਂ ਆਟੋ ਰਿਕਸ਼ਾ ਨੂੰ ਕਿਸੇ ਵੀ ਸੁਰੱਖਿਆ ਜਾਂਚ ਦੇ ਅਧੀਨ ਨਹੀਂ ਗੁਜਰਨਾ ਪੈਂਦਾ, ਜਿਸ ਨਾਲ ਇਹ ਸੜਕ 'ਤੇ ਸੰਭਾਵੀ ਖਤਰੇ ਸਿੱਧ ਹੁੰਦੇ ਰਹੇ ਹਨ ਅਤੇ ਇਨ੍ਹਾਂ ਕਾਰਨ ਕਈ ਸਵਾਰੀਆਂ ਨੂੰ ਗੰਭੀਰ ਨਤੀਜੇ ਵੀ ਭੁਗਤਣੇ ਪੈ ਚੁਕੇ ਹਨ। ਸਥਾਨਕ ਵਸਨੀਕਾਂ ਨੇ ਇਸ ਮੁੱਦੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਲੁ ਅਧਿਕਾਰੀਆਂ ਨੂੰ ਇਨ੍ਹਾਂ ਗੈਰ-ਕਾਨੂੰਨੀ ਆਟੋ ਰਿਕਸ਼ਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਿਨ੍ਹਾਂ ਨੇ ਇਨ੍ਹਾਂ ਗੈਰ-ਰਜਿਸਟਰਡ ਵਾਹਨਾਂ ਦੀ ਵਰਤੋਂ ਕਰਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਇਹ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ। ਇਨ੍ਹਾਂ ਆਟੋ ਰਿਕਸੀਆਂ 'ਚੋਂ ਜ਼ਿਆਦਾਤਰ ਵਾਹਨ 10 ਤੋਂ 15 ਸਾਲ ਪੁਰਾਣੇ ਹਨ। ਜਿਆਦਾਤਰ ਆਟੋ ਖਸਤਾ ਹਾਲਤ ਵਿੱਚ ਹਨ। ਹਰ ਰੋਜ਼ ਉਨ੍ਹਾਂ ਦੀਆਂ ਟਿਊਬਾਂ, ਟਾਇਰ ਫਟ ਜਾਂਦੇ ਹਨ ਅਤੇ ਵਾਹਨ ਪਲਟ ਜਾਂਦੇ ਹਨ। ਇਨ੍ਹਾਂ ਆਟੋ ਰਿਕਸੀਆਂ ਵਿੱਚ 8 ਤੋਂ 10 ਸਵਾਰੀਆਂ ਓਵਰਲੋਡ ਭਰ ਕੇ ਚੱਲ ਰਹੀਆਂ ਹਨ। ਇਹ ਆਟੋ ਰਿਕਸ਼ੇ ਸਿਰਫ਼ ਪੇਂਡੂ ਰੂਟਾਂ 'ਤੇ ਹੀ ਨਹੀਂ ਚੱਲ ਰਹੇ, ਸ਼ਹਿਰ ਦੇ ਅੰਦਰ ਵੀ ਇਨ੍ਹਾਂ ਵਾਹਨਾਂ ਦੀ ਕਾਫੀ ਗਿਣਤੀ ਹੈ। ਪਰ ਇਨ੍ਹਾਂ ਆਟੋਆਂ ਦੀ ਕਦੇ ਚੈਕਿੰਗ ਨਹੀਂ ਕੀਤੀ ਜਾਂਦੀ। ਜਿਆਦਾਤਰ ਕੋਲ ਫਿਟਨੈਸ ਅਤੇ ਪਰਮਿਟ ਵੀ ਨਹੀਂ ਹਨ। ਫਿਰ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਵਾਹਨਾਂ ਦੀ ਚੈਕਿੰਗ ਅਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀ ਹੈ। ਪਰ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਦਫ਼ਤਰ ਵਿੱਚ ਹੀ ਬੈਠੇ ਰਹਿੰਦੇ ਹਨ। ਆਰ.ਟੀ.ਓ ਵੀ ਕਦੇ-ਕਦਾਈਂ ਡੇਰਾਬੱਸੀ ਆਉਂਦੇ ਹਨ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਸੜਕਾਂ 'ਤੇ ਤੇਜ਼ ਰਫਤਾਰ, ਹੈਲਮੇਟ ਤੋਂ ਬਿਨਾਂ ਅਤੇ ਹੋਰ ਵਾਹਨਾਂ ਦੀ ਜਾਂਚ ਹੀ ਕਰਦੀ ਹੈ।
Comments
Post a Comment