ਡੇਰਾਬੱਸੀ ਵਿੱਚ ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ
ਡੇਰਾਬੱਸੀ ਸਥਿਤ ਇਮੀਗ੍ਰੇਸ਼ਨ ਅਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਰਾਉਂਡ ਫਾਇਰਿੰਗ ਹੋਈ। ਇਹ ਗੋਲੀਬਾਰੀ ਨਕਾਬਪੋਸ਼ ਲੁਟੇਰਿਆਂ ਨੇ ਦਿਨ ਦਿਹਾੜੇ ਕੀਤੀ। ਲੁਟੇਰਿਆਂ ਨੇ ਪਹਿਲਾਂ ਕੰਪਨੀ ਮਾਲਕ ਤੋਂ ਫਿਰੌਤੀ ਦੀ ਮੰਗ ਕੀਤੀ।ਘਟਨਾ ਤੋਂ ਬਾਅਦ ਐਸਐਸਪੀ ਖੁਦ ਮੌਕੇ ’ਤੇ ਪੁੱਜੇ। ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਸੈਂਟਰ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦੇ ਕੋਚਿੰਗ ਸੈਂਟਰ ਵਿੱਚ ਦੋ ਨੌਜਵਾਨ ਆਏ ਸਨ। ਜਿਨ੍ਹਾਂ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਰਿਸੈਪਸ਼ਨ'ਤੇ ਬੈਠੀ ਮੈਡਮ ਨੂੰ ਮੁਲਜ਼ਮਾਂ ਵੱਲੋਂ ਇੱਕ ਪੱਤਰ ਸੌਂਪਿਆ ਗਿਆ। ਸੈਂਟਰ ਦੇ ਮਾਲਕ ਨੇ ਦੱਸਿਆ ਕਿ ਪੱਤਰ ਦੇਣ ਤੋਂ ਬਾਅਦ ਲੁਟੇਰੇ ਸੈਂਟਰ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸੈਂਟਰ ਦੇ ਗੇਟ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ।
Comments
Post a Comment