ਲਾਇਨਜ਼ ਕਲੱਬ ਵੱਲੋਂ ਨੇਤਰਦਾਨੀ ਯਸ਼ਪਾਲ ਗੁਪਤਾ ਦਾ ਪਰਿਵਾਰ ਸਨਮਾਨਿਤ
*ਹੁਣ ਤੱਕ 7 ਲੋਕਾਂ ਵੱਲੋਂ ਕਰਵਾਈਆਂ ਅੱਖਾਂ ਦਾਨ
*ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ
ਡੇਰਾਬਸੀ,22 ਸਤੰਬਰ:-ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਅੱਜ ਸਮਾਜ ਸੇਵੀ ਗੁਪਤਾ ਪਰਿਵਾਰ ਨੂੰ ਉਨਾਂ ਦੇ ਪਿਤਾ ਯਸ਼ਪਾਲ ਗੁਪਤਾ ਦੇ ਦਿਹਾਂਤ ਉਪਰੰਤ ਅੱਖਾਂ ਦਾਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਸਥਾਨਕ ਸ੍ਰੀ ਰਾਮ ਮੰਦਿਰ ਵਿਖੇ ਉਨ੍ਹਾਂ ਨਮਿਤ ਅੰਤਿਮ ਭੋਗ ਮੌਕੇ ਵੱਖ ਵੱਖ ਸਮਾਜ ਸੇਵੀ, ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼੍ਰੀ ਯਸ਼ਪਾਲ ਗੁਪਤਾ ਜੋ ਕੇਂਦਰ ਸਰਕਾਰ ਦੇ ਅਕਾਊਂਟਸ ਡਿਪਾਰਮੈਟ ਵਿਚੋਂ ਸੇਵਾਮੁਕਤ ਹੋਏ ਸਨ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਲਾਇਨਜ਼ ਕਲੱਬ ਡੇਰਾਬੱਸੀ ਦੀ ਪ੍ਰੇਰਨਾ ਸਦਕਾ ਗੁਪਤਾ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਸੀ। ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਲਾਇਨਜ਼ ਕਲੱਬ ਦੀ ਪ੍ਰੇਰਨਾ ਸਦਕਾ ਹੁਣ ਤੱਕ ਸੱਤ ਵਿਅਕਤੀਆਂ ਦੀਆਂ ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ ਜਿਸ ਨਾਲ 14 ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਚਾਨਣ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨ ਕੇ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਢਿੱਲੋਂ, ਭਾਜਪਾ ਆਗੂ ਸੰਜੀਵ ਖੰਨਾ, ਭਾਜਪਾ ਦੇ ਸੂਬਾ ਵਾਈਸ ਪ੍ਰਧਾਨ ਰਵਿੰਦਰ ਵੈਸ਼ਨਵ, ਮਨਪ੍ਰੀਤ ਸਿੰਘ ਬਨੀ ਸੰਧੂ, ਅੰਮ੍ਰਿਤਪਾਲ ਸਿੰਘ ਡੇਰਾਬੱਸੀ, ਨਰੇਸ਼ ਉਪਨੇਜਾ, ਪੁਸ਼ਪਿੰਦਰ ਮਹਿਤਾ ਭਗਵਾਸੀ, ਜਨਰਲ ਸਕੱਤਰ ਸਨੰਤ ਭਾਰਦਵਾਜ ਤੋਂ ਇਲਾਵਾ ਲਾਇਨਜ਼ ਕਲੱਬ ਡੇਰਾਬੱਸੀ, ਭਾਰਤ ਵਿਕਾਸ ਪ੍ਰੀਸ਼ਦ, ਪ੍ਰੋਪਰਟੀ ਡੀਲਰਜ ਐਸੋਸੀਏਸ਼ਨ, ਸਨਾਤਨ ਧਰਮ ਸਭਾ ਦੇ ਨੁਮਾਇੰਦਿਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
Comments
Post a Comment