ਪੰਜਾਬ ਯੂਥ ਕਾਂਗਰਸ ਸੂਬਾ ਸਕੱਤਰ ਹੈਰੀ ਹੰਡੇਸਰਾ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੋਡੀਨੇਟਰ ਨਿਯੁਕਤ ਕੀਤਾ
क्राइम रिपोर्टर राजेश कुमार पंजाब
ਲਾਲੜੂ...ਬਹੁਤ ਹੀ ਹੋਣਹਾਰ ਮਿਹਨਤੀ ਯੂਥ ਆਗੂ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਹੈਰੀ ਹੰਡੇਸਰਾ ਨੂੰ ਲਗਾਤਾਰ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਨੇ ਹਰਿਆਣਾ ਵਿਧਾਨ-ਸਭਾ ਚੋਣਾਂ ਵਿੱਚ ਅਹਮ ਜ਼ਿੰਮੇਵਾਰੀ ਦਿੰਦੀਆਂ ਅੰਬਾਲਾ ਕੈਂਟ ਤੇ ਕਾਲਕਾ ਵਿਧਾਨ ਸਭਾ ਸੀਟਾਂ ਦਾ ਕੋਡੀਨੇਟਰ ਨਿਯੁਕਤ ਕੀਤਾ ਹੈ। ਕਾਂਗਰਸ ਹਾਈਕਮਾਨ ਨੇ ਇੱਕ ਲਿਸਟ ਜਾਰੀ ਕਰਦਿਆਂ ਹੈਰੀ ਹੰਡੇਸਰਾ ਦੀ ਨਿਯੁਕਤੀ ਕੀਤੀ।ਉਹਨਾਂ ਦੀ ਨਿਯੁਕਤੀ ਕਾਫ਼ੀ ਸਮੀਕਰਨਾਂ ਨੂੰ ਧਿਆਨ ਰੱਖਦੇ ਹੋਏ ਕੀਤੀ ਗਈ ਹੈ ਹੈਰੀ ਹੰਡੇਸਰਾ 2019 ਤੋ ਲੈਕੇ 2021 ਤੱਕ ਐਸ਼ ਡੀ ਕਾਲਜ ਅੰਬਾਲਾ ਛਾਉਣੀ ਦੇ ਪ੍ਰਧਾਨ ਰਹਿ ਚੁੱਕੇ ਹਨ ਯੂਥ ਵਿੱਚ ਚੰਗੀ ਪਕੜ ਦੇ ਨਾਲ- ਨਾਲ ਅੰਬਾਲਾ ਜਿੱਲੇ ਤੇ ਹਰਿਆਣੇ ਕਾਗਰਸ ਲੀਡਰਸ਼ਿਪ ਵਿੱਚ ਉਹਨਾਂ ਦੀ ਚੰਗੀ ਪੈਂਠ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ ਕਾਂਗਰਸ ਦੇ ਧਰਨੇਆਂ,ਪ੍ਰੋਗਰਾਮਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਆਮ ਦੇਖੀ ਜਾਂਦੀ ਹੈ ਲੱਗਭੱਗ ਸਾਰੀ ਲੀਡਰਸ਼ਿਪ ਤੇ ਵਰਕਰਾਂ ਨਾਲ ਉਹਨਾਂ ਦਾ ਚੰਗਾ ਤਾਲਮੇਲ ਹੈ। ਇਹ ਨਿਯੁਕਤੀ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਹਰਿਆਣੇ ਵਿੱਚ ਅੰਬਾਲਾ ਕੈਂਟ ਹਾਟ ਸੀਟ ਮੰਨੀ ਜਾਂਦੀ ਹੈ ਇੱਥੋਂ ਹਰਿਆਣਾ ਬੀਜੇਪੀ ਦੇ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨੀਲ ਵਿੱਜ ਚੋਣ ਲੱੜਦੇ ਹਨ ਤੇ ਪੰਜ ਵਾਰ ਦੇ ਐਮ ਐਲ ਏ ਹਨ ਉਹਨਾਂ ਦੀ ਘੇਰਾਬੰਦੀ ਲਈ ਇਹ ਇੱਕ ਅਹਮ ਨਿਯੁਕਤੀ ਸਾਬਤ ਹੋ ਸਕਦੀ ਹੈ। ਇੱਕ ਆਮ ਕਿਸਾਨ ਪਰਿਵਾਰ ਵਿੱਚ ਜੰਮੇ ਕਾਂਗਰਸ ਪਾਰਟੀ ਵਿੱਚ ਆਮ ਵਰਕਰ ਤੋਂ ਸਿਆਸੀ ਸਫਰ ਸੁਰੂ ਕਰਨ ਵਾਲੇ ਹੈਰੀ ਹੰਡੇਸਰਾ ਆਪਣੀ ਮਿਹਨਤ ਸਦਕਾ ਥੋਡੇ ਸਮੇਂ ਵਿੱਚ ਹੀ ਕਈ ਅਹਮ ਅਹੁਦਿਆਂ ਤੇ ਕਾਬਜ਼ ਹੋ ਚੁੱਕੇ ਹਨ ਯੂਥ ਕਾਂਗਰਸ ਦੇ ਸਰਕਲ ਪ੍ਰਧਾਨ ਫਿਰ ਹਲਕੇ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ ਹੁਣ ਉਹ ਪੰਜਾਬ ਯੂਥ ਕਾਂਗਰਸ ਵਿੱਚ ਸੂਬਾ ਸਕੱਤਰ ਦੇ ਨਾਲ ਨਾਲ ਬਠਿੰਡਾ (ਸ਼ਹਿਰੀ)ਯੂਥ ਕਾਂਗਰਸ ਦੇ ਇੰਚਾਰਜ ਵੀ ਹਨ
Comments
Post a Comment