ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡੇਰਾਬੱਸੀ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਮੇਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਸ਼ੁਭਕਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬਲਾਕ ਲੈਵਲ ਦਾ ਕਿਸਾਨ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਬਲਾਕ ਲੈਵਲ ਕੈਂਪ ਵਿੱਚ ਹਲਕੇ ਦੇ ਐਮ ਐਲ ਏ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਹੋਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਉਣ | ਹਲਕੇ ਦੇ ਐਮ ਐਲ ਏ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਬਹੁਤ ਸਾਰੇ ਕਿਸਾਨ ਮਿੱਤਰਾਂ ਨੂੰ ਪਰਾਲੀ ਨੂੰ ਸਾਂਭ ਸੰਭਾਲ ਲਈ ਅਤੇ ਵਾਤਾਵਰਣ ਸੰਭਾਲ ਅਧੀਨ ਸ਼ਲਾਘਾਯੋਗ ਕੰਮ ਕਰਨ ਤੇ ਖੇਤੀਬਾੜੀ ਵਿਭਾਗ ਡੇਰਾਬਸੀ ਨਾਲ ਮਿਲ ਕੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਖੇਤੀਬਾੜੀ ਅਫਸਰ ਡਾ ਸ਼ੁਭਕਰਨ ਸਿੰਘ ਨੇ ਪੰਜ ਗ੍ਰਾਮੀ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਅਤੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਣਕ ਦੀਆਂ ਵਧੀਆ ਸੋਧੀਆਂ ਹੋਈਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਮੌਕੇ ਉੱਤੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਡਾ ਦਾਨਿਸ਼ ਕੁਮਾਰ ਨੇ ਕਿਸਾਨਾਂ ਨੂੰ ਮਹਿਕਮੇ ਵੱਲੋਂ ਚੱਲਣ ਵਾਲੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਮਸ਼ੀਨਾਂ ਪੰਜ ਗ੍ਰਾਮੀ ਦੇ ਸਾਰੇ ਹੀ ਪਿੰਡਾਂ ਵਿੱਚ ਚੱਲਣਗੀਆਂ ਤੇ ਕਿਸਾਨ ਵੀਰ ਇਹਨਾਂ ਦੇ ਨਾਲ ਰਫਤਾ ਕਾਇਮ ਕਰ ਸਕਦੇ ਹਨ ਤੇ ਪੰਜਾਬ ਸਰਕਾਰ ਵੱਲੋਂ ਦੇਣ ਵਾਲੀਆਂ ਸਾਰੀਆਂ ਹੀ ਮਸ਼ੀਨਾਂ ਦਾ ਕਿਸਾਨ ਵੀਰ ਝੋਨੇ ਦੀ ਕਟਾਈ ਸਮੇਂ ਗੰਢਾਂ ਬਣਾਉਣ ਲਈ ਵਰਤ ਸਕਦੇ ਹਨ ਅਤੇ ਉਸ ਟਾਈਮ ਦੇ ਆਪਣੇ ਆਪਣੀ ਵਾਰੀ ਮੁਤਾਬਕ ਗੰਡਾ ਬਣਵਾਉਣ ਲਈ ਕਹਿ ਸਕਦੇ ਹਨ | ਇਸ ਮੌਕੇ ਸ਼੍ਰੀਮਤੀ ਸੁਖਜੀਤ ਕੌਰ ਨੇ ਮਿੱਟੀ ਪਾਣੀ ਅਤੇ ਹਵਾ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਨਾਲ ਹੀ ਗੁਰਵਿੰਦਰ ਕੌਰ ਨੇ ਮਿੱਟੀ ਦੀ ਟੈਸਟ ਦੀ ਮਹੱਤਤਾ ਬਾਰੇ ਦੱਸਿਆ| ਇਸ ਮੌਕੇ ਬਲਾਕ ਟੈਕਨੋਲੋਜੀ ਮੈਨੇਜਰ ਪੁਨੀਤ ਗੁਪਤਾ ਨੇ ਸਟੇਜ ਸੰਭਾਲਦਿਆਂ ਹੋਇਆਂ ਆਤਮਾ ਸਕੀਮ ਅਧੀਨ ਮਹਿਕਮੇ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਅਧੀਨ ਮਹਿਕਮੇ ਵੱਲੋਂ ਚਲਾਈ ਵਾਤਾਵਰਣ ਸੰਭਾਲ ਸਬੰਧੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ| ਏ ਟੀ ਐਮ ਮਨਜੀਤ ਸਿੰਘ ਨੇ ਕਿਸਾਨਾਂ ਨੂੰ ਪੀ ਐਮ ਕਿਸਾਨ ਸਕੀਮ ਬਾਰੇ ਕਿਸਾਨਾਂ ਨੂੰ ਦੱਸਿਆ ਇਸ ਮੌਕੇ ਉੱਗੇ ਕਿਸਾਨ ਵੀਰ ਸ਼ਾਮਿਲ ਸਨ। ਇਸ ਮੌਕੇ ਜਤਿੰਦਰ ਸਿੰਘ ਏ ਟੀ ਐਮ ਅਤੇ ਏ. ਐਸ. ਆਈ. ਮਦਨ ਲਾਲ ਕੈਂਪ ਵਿੱਚ ਸ਼ਾਮਿਲ ਸੀ| ਬੇਲਦਰ ਸੁਖਬੀਰ ਸਿੰਘ,ਮਹਿੰਦਰ ਸਿੰਘ ਅਤੇ ਅਸ਼ਵਨਦੀਪ ਸਿੰਘ ਉੱਥੇ ਮੌਜੂਦ ਸਨ | ਪੰਜ ਗ੍ਰਾਮੀ ਦੇ ਹੋਰ ਬਹੁਤ ਸਾਰੇ ਉੱਗੇ ਕਿਸਾਨ ਵੀਰਾਂ ਨੇ ਇਸ ਕੈਂਪ ਵਿੱਚ ਭਾਗ ਲਿਆ |
आलीराजपुर शहर को मिलेगा बायपास, ट्राफिक जाम से मिलेगी निजात आलीराजपुर बायपास सहित 300 करोड के रोड स्वीकृत - नागरसिंह चौहान आलीराजपुर। जालतीय जनता पार्टी जो कहती है, वह कर के दिखाती है। विधानसभा चुनाव एवं लोकसभा चुनाव के दौरान हमारे द्वारा जो वादे क्षैत्र की जनता के बीच जा कर किए गए थे, उन सभी को मध्यप्रदेश की भाजपा सरकार के मुख्यमंत्री डाॅ मोहन यादव द्वारा निरंतर पुरा किया जा रहा है। इसी कडी में इस वित्तिीय वर्ष के बजट में मुख्यमंत्री मोहन यादव द्वारा बडी सौगात देते हुए आलीराजपुर में विकास की गति को बढाते हुए बजट में मजुरी दी गई है। जिसके चलते क्षैत्र में विकास की गति में प्रगति होगी वही इस क्षैत्र में रहने वाले निवासीयो एवं आमजनो को मुलभुत सुविधाए प्राप्त होगी। कैबिनेट मंत्री नागरसिंह चौहान ने बताया की वर्तमान बजट में लोक निर्माण विभाग अन्तर्गत आलीराजपुर नगर के बायपास सहित 28 बडी सडको के लिए लगभग 300 करोड के बजट की राशी स्वीकृत की गई है। इससे बनने वाली सडको संे ग्रामीण क्षैत्र के आमजनो को आवागमन की सुविधाए बढने के साथ समय की बचत भी होगी। वही आलीराजपुर नगर ...
Comments
Post a Comment