ਤਸਿੰਬਲੀ ਸਕੂਲ ਚਂ ਮਨਾਇਆ ਗਿਆ ਸਾਇੰਸ ਤੇ ਗਣਿਤ ਮੇਲਾ ਧਰਮ ਸਿੰਘ ਬੱਬਲੂ
ਲਾਲੜੂ.10 ਦਸੰਬਰ ਸਰਕਾਰੀ ਹਾਈ ਸਕੂਲ ਤਸਿੰਬਲੀ ਵਿੱਖੇ ਸਾਇੰਸ ਮੇਲਾ ਅਤੇ ਗਣਿਤ ਮੇਲਾ , ਸਾਇੰਸ ਅਧਿਆਪਕਾਵਾਂ ਮਿਸ ਮਾਧੁਰੀ ਮੌਰੀਆ, ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮੈਥ ਅਧਿਆਪਿਕਾ ਸ਼੍ਰੀਮਤੀ ਸਲੋਨੀ ਦੀ ਅਗਵਾਈ ਹੇਠ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵਿਗਿਆਨ ਅਤੇ ਗਣਿਤ ਦੀਆਂ ਵੱਖ ਵੱਖ ਕਿਰਿਆਵਾਂ ਨੂੰ ਕਰ ਕੇ ਵਿਖਾਇਆ ਅਤੇ ਮੇਲੇ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਗਿਆਨ ਅਤੇ ਤਕਨਾਲੋਜੀ ਤੇ ਬਹੁਤ ਹੀ ਸੋਹਣੇ ਮਾਡਲ ਤਿਆਰ ਕੀਤੇ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਭਵਿੱਖ ਵਿੱਚ ਵਧੀਆ ਨਵੀਆਂ ਖੋਜਾਂ ਨਾਲ ਸਮਾਜ ਨੂੰ ਬੇਹਤਰ ਬਣਾਉਣ ਬਾਰੇ ਦੱਸਿਆ, ਵਿਦਿਆਰਥੀਆਂ ਦੇ ਉਤਸਾਹ ਨੂੰ ਵਧਾਉਣ ਲਈ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਸਾਇੰਸ BM, BRC ਸ੍ਰੀ ਦੀਪਕ ਜੈਨ ਜੀ, ਸਾਬਕਾ S.M.C ਚੇਅਰਮੈਨ ਸ੍ਰੀ ਧਰਮ ਸਿੰਘ ਬਬਲੂ ਜੀ, ਅਤੇ ਪੰਚ ਬਲਵਿੰਦਰ ਸਿੰਘ ਅੰਟਾਲ ,ਸਤਨਾਮ ਸਿੰਘ ਕਰਨੈਲ ਸਿੰਘ ਚਰਨਜੀਤ ਸਿੰਘ ਅਵਤਾਰ ਸਿੰਘ ਹਰਮੀਤ ਸਿੰਘ ਬਚਿੱਤਰ ਸਿੰਘ ਤੇ ਪਿੰਡ ਦੇ ਮੋਹਤਬਰ ਵਿਅਕਤੀਆ ਵੱਲੋ ਆਯੋਜਨ ਵਿੱਚ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਮਿਹਨਤ ਲਈ ਤਰੀਫ਼ ਕੀਤੀ। ਪ੍ਰਦਰਸ਼ਨੀ ਨੂੰ ਵੇਖਣ ਲਈ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਨਾਲ ਪਿੰਡ ਤਸਿੰਬਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਵੀ ਬਹੁਤ ਉਤਸਾਹ ਵਿਖਾਇਆ।
Comments
Post a Comment