ਪੱਤਰਕਾਰ ਜਰਨੈਲ ਸਿੰਘ ਦੀ ਬੇਵਕਤੀ ਮੌਤ ਤੇ ਪੰਜਾਬ - ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਗਹਿਰਾ ਦੁੱਖ ਪ੍ਰਗਟ ਕੀਤਾ
ਡੇਰਾਬੱਸੀ/ਲਾਲੜੂ...ਡੇਰਾਬਸੀ ਸਬ ਡਿਵੀਜ਼ਨ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਲੰਮਾ ਸਮਾਂ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਜਰਨੈਲ ਸਿੰਘ ਜੈਲੀ ਵਾਸੀ ਪਿੰਡ ਸਨੌਲੀ ਦਾ ਬੀਤੀ 26 ਦਸੰਬਰ ਨੂੰ ਅਚਾਨਕ ਦੇਹਾਂਤ ਹੋ ਗਿਆ , ਉਹ 48 ਵਰਿਆਂ ਦੇ ਸਨ। ਜਿਸ ਦੌਰਾਨ ਪੰਜਾਬ- ਚੰਡੀਗੜ੍ਹ ਜਰਨਲੀਸਟ ਯੂਨੀਅਨ ਜਿਲਾ ਮੁਹਾਲੀ ਦੇ ਪ੍ਰਧਾਨ ਸਰਬਜੀਤ ਸਿੰਘ ਭੱਟੀ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿੱਚ ਇਸ ਦਲੇਰ ਤੇ ਇਮਾਨਦਾਰ ਪੱਤਰਕਾਰ ਦੀ ਬੇਵਕਤੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ
ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਬਹੁਤ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ, ਉਹ ਆਪਣੇ ਪਿੱਛੇ ਪਤਨੀ ਸਮੇਤ ਤਿੰਨ ਧੀਆਂ ਛੱਡ ਗਏ ਹਨ। ਉਨ੍ਹਾਂ ਦੀ ਬੇਵਕਤੀ ਮੌਤ ਤੇ ਸਥਾਨਕ ਪੱਤਰਕਾਰਾਂ ਜਿਨਾਂ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ , ਸਾਬਕਾ ਪ੍ਰਧਾਨ ਕਰਮ ਸਿੰਘ , ਗੁਰਪ੍ਰੀਤ ਸਿੰਘ ਬੱਬੂ , ਰਵਿੰਦਰ ਵੈਸ਼ਨਵ , ਦਿਨੇਸ ਵੈਸ਼ਣਵ , ਗੁਰਮੀਤ ਸਿੰਘ , ਵਿਕਰਾਂਤ ਵਿੱਕੀ, ਰਾਜਬੀਰ ਸਿੰਘ ਰਾਣਾ , ਸੁਨੀਲ ਕੁਮਾਰ ਭੱਟੀ , ਚੰਦਰਪਾਲ ਅਤਰੀ , ਮਧੂ ਸ਼ਰਮਾ , ਰਾਜਬੀਰ ਸੈਣੀ, ਸੁਰਜੀਤ ਸਿੰਘ, ਭੁਪਿੰਦਰ ਸਿੰਘ ਜੰਡਲੀ , ਮਹਿੰਦਰ ਸਿੰਘ ਕਾਲਾ ਸਮੇਤ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਜੰਮੂ , ਬਲਬੀਰ ਸਿੰਘ ਜੰਡੂ , ਜੈ ਸਿੰਘ ਛਿੱਬਰ , ਬਿੰਦੂ ਸਿੰਘ,ਕ੍ਰਿਸ਼ਨਪਾਲ ਸ਼ਰਮਾ, ਭੁਪਿੰਦਰ ਮਲਿਕ , ਆਤਿਸ਼ ਗੁਪਤਾ , ਗੁਰਮੰਦਰ ਸਿੰਘ ਬੱਬੂ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਚਾਨਕ ਅਕਾਲ ਚਲਾਣਾ ਕਰਨ ਵਾਲੇ ਪੱਤਰਕਾਰ ਦੇ ਪਰਿਵਾਰ ਨੂੰ ਵਿੱਤੀ ਮਦਦ ਦਿੱਤੀ ਜਾਵੇ ਅਤੇ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਫੋਟੋ ਕੈਪਸ਼ਨ: ਅਕਾਲ ਚਲਾਣਾ ਕਰਨ ਵਾਲੇ ਦਲੇਰ ਪੱਤਰਕਾਰ ਜਰਨੈਲ ਸਿੰਘ ਜੈਲੀ। ਫ਼ੋਟੋ
Comments
Post a Comment