ਨਗਰ ਕੌਂਸਲ ਲਾਲੜੂ ਵੱਲੋਂ ਕਾਰਜ ਸਾਧਕ ਅਫਸਰ ਸ੍ਰੀ ਗੁਰਬਖਸੀਸ਼ ਸਿੰਘ ਸੰਧੂ ਜੀ ਦੀ ਰਹਿਨੁਮਾਈ ਹੇਠ ਅੱਜ ਮਿਤੀ 22-09-2024 ਨੂੰ ਸਵੱਛ ਭਾਰਤ ਮਿਸ਼ਨ ਅਧੀਨ ਚੱਲ ਰਹੀਆਂ ਐਕਟੀਵਿਟੀਆਂ "ਸਵੱਛਤਾ ਹੀ ਸੇਵਾ 2024" ਅਧੀਨ ਸਮਤਾ ਪਬਲਿਕ ਸਕੂਲ , ਜਸਵਿੰਦਰਾ ਪਬਲਿਕ ਸਕੂਲ ਅਤੇ ਸੈਂਟ ਅੱਤਰੀ ਪਬਲਿਕ ਸਕੂਲ ਲਾਲੜੂ ਵਿਖੇ " ਵੇਸਟ ਮਟੀਰੀਅਲ" ਤੋਂ ਵਰਤੋਂ ਵਿੱਚ ਆਉਣ ਵਾਲੀਆਂ ਆਈਟਮਾਂ / ਚੀਜ਼ਾਂ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ | ਇਹ ਪ੍ਰਦਰਸ਼ਨੀ ਮਾਰਕੀਟ ਵਿੱਚ ਲਗਾਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਸਮਝਾਇਆ ਗਿਆ ਕਿ ਕੋਈ ਵੀ ਵੇਸਟ ਆਈਟਮ ਕੂੜੇ ਵਿੱਚ ਸੁੱਟਣ ਤੋਂ ਪਹਿਲਾਂ ਉਸ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ , ਤਾਂ ਜੋ ਚੌਗਿਰਦੇ ਵਿੱਚ ਵੱਧ ਰਹੇ ਕੂੜੇ ਨੂੰ ਘੱਟ ਕੀਤਾ ਜਾ ਸਕੇ । ਇਸ ਪ੍ਰੋਗਰਾਮ ਵਿਚ ਸਕੂਲ ਦੇ ਪ੍ਰਿੰਸੀਪਲ ਸਮੇਤ ਸਟਾਫ਼ ਅਤੇ ਨਗਰ ਕੌਂਸਲ ਦੀ ਸਫ਼ਾਈ ਸ਼ਾਖਾ ਤੋਂ ਹੇਮੰਤ ਸ਼ਾਰਧਾ ਅਤੇ ਸੀ. ਐਫ਼. ਮਨੋਜ ਸੂਦ ਵੱਲੋਂ ਭਾਗ ਲਿਆ ਗਿਆ।
DlightNews
Comments
Post a Comment