ਅੱਜ ਮਿਤੀ 18/09/2024 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲਾਲੜੂ ਵਿਖੇ ਸਵੱਛਤਾ ਹੀ ਸੇਵਾ ਮਿਸ਼ਨ 2024 ਅਧੀਨ ਪੌਦਾ ਰੋਪਣ ਕਰਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਇੱਕ ਉਪਰਾਲਾ ਕੀਤਾ ਗਿਆ ਜਿਸ ਵਿੱਚ ਐਨ. ਐਸ.ਐਸ. ਦੇ ਵਲੰਟੀਅਰਾਂ ਦੁਆਰਾ ਮਿਊਸੀਪਲ ਕੌਂਸਲ ਲਾਲੜੂ ਦੇ ਵਿਸ਼ੇਸ਼ ਸਹਿਯੋਗ ਨਾਲ ਪੌਦੇ ਲਗਾਏ ਗਏ ਇਸ ਵਿੱਚ ਪੌਦਾ ਰੋਪਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਆਈ .ਟੀ.ਆਈ. ਕੈਂਪਸ ਨੂੰ ਹਰਾ ਭਰਾ ਕਰਨ ਵਿੱਚ ਪ੍ਰਿੰਸੀਪਲ ਸਰਦਾਰ ਹਰਵਿੰਦਰ ਸਿੰਘ ਅਤੇ ਮਿਊਸੀਪਲ ਕੌਂਸਲ ਦੇ ਐਗਜੈਕਟਿਵ ਅਫ਼ਸਰ ਦੀ ਯੋਗ ਅਗਵਾਈ ਨਾਲ ਅੱਜ ਦਾ ਇਹ ਅਵਸਰ ਪੂਰਾ ਕੀਤਾ। ਆਈ.ਟੀ.ਆਈ. ਦੇ ਐਨ.ਐਸ.ਐਸ. ਅਫ਼ਸਰ ਰਜਿੰਦਰ ਅਨਭੋਲ ਨੇ ਦੱਸਿਆ ਕਿ ਇਸ ਸੰਸਥਾ ਵਿੱਚ 500 ਦੇ ਕਰੀਬ ਪੌਦਾ ਰੋਪਣ ਹੋ ਚੁੱਕਾ ਹੈ। ਇਸ ਮੌਕੇ ਤੇ ਸਰਦਾਰ ਸੁਖਦਰਸ਼ਨ ਸਿੰਘ ਟੀ.ਓ.ਸ੍ਰੀ ਹਰਪ੍ਰੀਤ ਸਿੰਘ ਸ੍ਰੀ ਲਖਵਿੰਦਰ ਸਿੰਘ ਆਦਿ ਸਟਾਫ ਮੈਂਬਰ ਸ਼ਾਮਿਲ ਸਨ।
DlightNews
Comments
Post a Comment