ਜਸਵੀਰ ਸਿੰਘ ਲਾਲੜੂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤੇ ਦੋ ਗੋਲਡ ਮੈਡਲ ।
/ ਮਹਿੰਦਰ ਸਿੰਘ ਲਾਲੜੂ./ਭੂਪਿੰਦਰ ਸਿੰਘ ਜੰਡਲੀ..
ਡੇਰਾਬੱਸੀ : ਡੇਰਾਬੱਸੀ ਕਾਲਜ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚ ਜਸਵੀਰ ਸਿੰਘ ਲਾਲੜੂ ਨੇ ਲੰਬੀ ਛਾਲ ਅਤੇ 400 ਮੀਟਰ ਵਿੱਚ ਗੋਲਡ ਮੈਡਲ ਜਿੱਤੇ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸਾਡੇ ਲਾਲੜੂ ਦੇ ਵਾਸੀ ਜਸਵੀਰ ਸਿੰਘ ਜੋ ਕਿ ਖੇਡਾਂ ਨੂੰ ਬਹੁਤ ਪਿਆਰ ਕਰਦੇ ਹਨ ਉਹ ਕ੍ਰਿਕਟ, ਵਾਲੀਬਾਲ ਤੋਂ ਇਲਾਵਾ ਐਥਲੈਟਿਕਸ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੇ ਹਨ, ਉਹ ਡੇਰਾ ਬੱਸੀ ਕਾਲਜ ਵਿੱਚ ਲਗਾਤਾਰ ਪੰਜ ਸਾਲ ਬੈਸਟ ਐਥਲੀਟ ਰਹੇ ਇਸ ਤੋਂ
ਇਲਾਵਾ ਫਿਜੀਕਲ ਕਾਲਜ ਪਟਿਆਲਾ ਦੇ ਵਿੱਚ ਵੀ ਉਹ
ਬੈਸਟ ਐਥਲੀਟ ਰਹੇ । ਇਸ ਦੇ ਨਾਲ ਹੀ ਲੰਬੀ ਛਾਲ ਵਿੱਚ
ਅੰਤਰ ਯੂਨੀਵਰਸਿਟੀ ਅਹਿਮਦਾਬਾਦ ਵਿਖੇ ਵੀ ਭਾਗ ਲਿਆ ਸਾਨੂੰ ਲਾਲੜੂ ਇਲਾਕੇ ਤੋਂ ਇਲਾਵਾ ਪੂਰੇ ਡੇਰਾਬਸੀ ਨੂੰ ਜਸਵੀਰ ਸਿੰਘ ਦੇ ਉੱਪਰ ਬਹੁਤ ਮਾਣ ਹੈ ਜੋ ਕਿ ਅੱਜ 51ਸਾਲ ਦੀ ਉਮਰ ਵਿੱਚ ਵੀ ਉਹ ਵੱਡੇ - ਵੱਡੇ ਖਿਡਾਰੀਆਂ ਨੂੰ ਮਾਤ ਪਾ ਰਹੇ ਹਨ। ਉਹ ਬੱਚਿਆਂ ਨੂੰ ਹਮੇਸ਼ਾ ਖੇਡਾਂ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਜਸਵੀਰ ਸਿੰਘ ਦੀ ਪਰਮਾਤਮਾ ਲੰਮੀ ਉਮਰ ਕਰੇ।
Comments
Post a Comment