Skip to main content

DlightNews क्राइम रिपोर्टर राजेश कुमार पंजाब

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਸਰਕਾਰ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹੇ ਹੋਣ ਚ ਸਹਿਯੋਗ ਲਈ ਵਚਨਬੱਧ: ਵਿਧਾਇਕ ਕੁਲਜੀਤ ਸਿੰਘ ਰੰਧਾਵਾ 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰਾਮ ਮੰਦਰ ਭਵਨ ਡੇਰਾਬੱਸੀ ਵਿਖੇ ਨਿੱਜੀ ਕੰਪਨੀਆਂ ਦੀ ਸਹਾਇਤਾ ਨਾਲ ਮੈਗਾ ਪਲੇਸਮੈਂਟ ਕੈਂਪ

ਕੈਂਪ ਵਿੱਚ 264 ਪ੍ਰਾਰਥੀਆਂ ਨੇ ਹਿੱਸਾ ਲਿਆ

152 ਪ੍ਰਾਰਥੀਆਂ ਨੂੰ ਪਲੇਸਮੈਂਟ ਚ ਪੁੱਜੀਆਂ ਕੰਪਨੀਆਂ ਵੱਲੋਂ ਤਕਨੀਕੀ ਗੇੜ ਲਈ ਕੀਤਾ ਸ਼ਾਰਟ-ਲਿਸਟ 

ਸਵੈ-ਰੋਜ਼ਗਾਰ ਬਾਰੇ ਨੌਜੁਆਨਾਂ ਨੂੰ ਮੁੱਹਈਆ ਕਰਵਾਈ ਗਈ ਜਾਣਕਾਰੀ

ਡੇਰਾਬੱਸੀ/ਐੱਸ.ਏ.ਐੱਸ ਨਗਰ, 22 ਅਗਸਤ:

ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਪਿਛਲੇ 02 ਸਾਲ ਵਿੱਚ ਜਿੰਨੀਆਂ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹਨ, ਓਨੀਆਂ ਐਨੇ ਵਕਫੇ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਦਿੱਤੀਆਂ ਗਈਆਂ। 

      ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰਾਮ ਮੰਦਰ ਭਵਨ, ਡੇਰਾਬੱਸੀ, ਵਿਖੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਸਹਾਇਤਾ ਨਾਲ ਲਾਏ ਮੈਗਾ ਪਲੇਸਮੈਂਟ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕੈਂਪ ਸਾਲ ਵਿੱਚ 04 ਵਾਰ ਜ਼ਰੂਰ ਲਾਏ ਜਾਇਆ ਕਰਨ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। 

      ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਪੂਰਾ ਤਾਣ ਲਾ ਰਹੀ ਹੈ ਪਰ ਸਰਕਾਰੀ ਨੌਕਰੀਆਂ ਦੀ ਗਿਣਤੀ ਦੀ ਇਕ ਹੱਦ ਹੋਣ ਕਾਰਨ, ਨਾਲ ਦੀ ਨਾਲ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਹਾਸਲ ਕਰਵਾਉਣ ਦੇ ਯਤਨ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਵਿੱਚ ਵੀ ਚੰਗੀਆਂ ਕੰਪਨੀਆਂ, ਚੰਗੇ ਤਨਖਾਹ ਪੈਕਜ ਦੇ ਕੇ ਨੌਕਰੀਆਂ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਅਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ,ਜਿਸ ਸਬੰਧੀ ਪੰਜਾਬ ਸਰਕਾਰ ਸਿਖਲਾਈ ਤੇ ਕਰਜ਼ ਦੀ ਸਹੂਲਤ ਵੀ ਦਿੰਦੀ ਹੈ। 

     ਇਸ ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਉਪ ਮੰਡਲ ਮੈਜਿਸਟਰੇਟ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ 264 ਪ੍ਰਾਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 152 ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਤਕਨੀਕੀ ਗੇੜ ਲਈ ਸ਼ਾਰਟ-ਲਿਸਟ ਕੀਤਾ ਗਿਆ। 

     ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਫੋਨ ਪੇਅ, ਹਿੰਦੂਜਾ ਹਾਊਸਿੰਗ ਫਾਇਨਾਂਸ, ਸੌਰਭ ਕੈਮੀਕਲਜ਼, ਕੇ.ਜੀ. ਟਰੇਡਿੰਗ, ਸ਼ੋਰੇ ਐਂਡ ਸ਼ਲਿਊਸ਼ਨ, ਵਿਮਕੋ, ਸਵਰਾਜ ਮਹਿੰਦਰਾ ਇੰਜਨਜ਼, ਪਿਊਮਾ ਸਟੋਰ, ਊਸ਼ਾ ਯਾਰਨਜ਼, ਲਵਿਆ ਹੈਲਥ ਕੇਅਰ, ਡੀ-ਮਾਰਟ, ਅਮਰਟੈਕਸ ਜ਼ੀਰਕਪੁਰ, ਗਲੋਬ ਆਟੋਮੋਬਾਇਲਜ਼ (ਟੋਇਟਾ), ਕਿਊਐਸ ਕਾਰਪੋਰੇਸ਼ਨ ਫਾਰ ਸਵਿਗੀ ਇੰਸਟਾਮਾਰਟ, ਟੀਮ ਲੀਜ਼ ਫਾਰ ਐਸ.ਬੀ.ਆਈ.ਕਰੈਡਿਟ ਕਾਰਡਜ਼, ਅਲੈਨਜਰਜ਼ ਮੈਡੀਕਲ ਸਿਸਟਮ, (ਟੀਮ ਲੀਜ਼), ਰਾਹੀ ਕੇਅਰ ਡਾਇਲਸਸ ਸੈਂਟਰ, ਭਾਰਤੀ ਏਅਰਟੈਲ, ਈਵਨ ਕਾਰਗੋਜ਼, ਹਿੰਦੂਸਤਾਨ ਯੂਨੀਲਿਵਰ ਲਿਮਟਿਡ 
ਸਮੇਤ ਹੋਰ ਵਧੇਰੇ ਕੰਪਨੀਆਂ ਸ਼ਾਮਲ ਹੋਈਆਂ। 

     ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਅਤੇ ਘੱਟ ਤੋਂ ਘੱਟ ਯੋਗਤਾ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ. ਏ.ਐਨ.ਐਮ., ਜੀ.ਐਨ.ਐਮ., ਬੀ.ਐਸ.ਸੀ ਨਰਸਿੰਗ ਆਦਿ ਸੀ, ਨੇ ਭਾਗ ਲਿਆ।  

    ਇਸ ਦੇ ਨਾਲ ਹੀ ਮੱਛੀ ਪਾਲਣ, ਡੇਅਰੀ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਪੀ.ਐਨ.ਬੀ.ਬੈਂਕ ਦੇ ਨੁਮਾਇੰਦਿਆਂ ਵੱਲੋਂ ਸਵੈ-ਰੋਜ਼ਗਾਰ ਬਾਰੇ ਪ੍ਰਾਰਥੀਆਂ ਨੂੰ ਜਾਣਕਾਰੀ ਮੁਹੱਇਆ ਕੀਤੀ ਗਈ। 

    ਇਸ ਮੌਕੇ ਡਿਪਟੀ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸੁਖਮਨ ਬਾਠ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ। ਡਿਪਟੀ ਸੀ.ਈ.ਓ. ਨੇ ਕੈਂਪ ਦੀ ਸਫਲਤਾ ਵਿੱਚ ਉਪ ਮੰਡਲ ਮੈਜਿਸਟਰੇਟ ਸ਼੍ਰੀ ਹਿਮਾਂਸ਼ੂ ਗੁਪਤਾ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।

Comments

Popular posts from this blog

अलीराजपुर यूनिकेयर हॉस्पिटल यहां पर सभी प्रकार

अलीराजपुर यूनिकेयर हॉस्पिटल यहां  पर सभी प्रकार के चर्म रोग स्त्री रोग इलाज किया जाता है सभी को फायदा पहुंचता है दांत खाद खुजली मासा सभी प्रकार का इलाज किया जाता है आबिद हुसैन कुरेशी

DlightNews

बामनपुरी रामलीला में धनुष यज्ञ लीला का हुआ मनमोहक मंचन , बरेली से जिला , संवाददाता अभिनय रस्तोगी की रिपोर्ट बरेली। बमनपुरी में चल रही 166 वीं श्री रामलीला के पाचवें दिन कलाकारों ने सीता स्वयंवर व धनुष यज्ञ की लीला का शानदार मंचन किया। सीता स्वयंवर में भगवान श्री राम ने शिव धनुष को उठाया तो पूरा पंडाल जय श्रीराम के जयकारे से गूंज उठा। रामलीला की शुरूआत में दिखाया गया कि जनकपुर में जनक जी अपनी पुत्री सीता के स्वयंवर के लिए देश देशांतर के राजाओं को बुलवाते हैं और शिव धनुष को उठाने व प्रत्यंचा चढ़ाने की शर्त रखते हैं, कोई भी राजा धनुष को हिला नहीं पाता है। राजा जनक के अभिनय ने दर्शकों को भावविभोर कर दिया। इस दौरान रावण -बाणासुर के ओजस्वी संवादों को सुनकर श्रद्धालु रोमांचित हो उठे। अंततः रावण स्वयंवर सभा छोड़कर लंका वापस लौट जाता है उधर जब सारे राजा धनुष पर प्रत्यंचा चढ़ाना तो दूर, उसे तिल भर हिला तक नहीं पाते हैं तो यह देखकर राजा जनक अधीर हो उठते हैं और करुण विलाप करते हैं वो इस आशंका से भयभीत हो जाते हैं कि उनके इस कठिन प्रण के चलते सीता जी जीवन भर कुंवारी ना रह जाएं, वह हताशा...

DlightNews

शाह समाज महासम्मेलन के पदाधिकारीयों आज राजधानी लखनऊ में बैठक अल्पसंख्यक कल्याण राज्य मंत्री से करेंगे मुलाकात संक्षेप: Lucknow News - लखनऊ में उत्तर प्रदेश शाह अल्वी समाज की आगामी महासम्मेलन की तैयारी में पदाधिकारियों ने उत्तर प्रदेश सरकार में अल्पसंख्यक कल्याण राज्य मंत्री से मुलाकात करने का निर्णय लिया और प्रशासन से सहयोग की मांग की। बैठक विक्रमादित्य मार्ग स्थित लखनऊ मंत्री दानिश आजाद जी के आवास पर हुई। इस दौरान पदाधिकारियों ने उत्तर प्रदेश भाषा विभाग के पूर्व अध्यक्ष श्री तुरज जैदी से भी औपचारिक मुलाकात की इस संबंध में शाह समाज के पदाधिकारियों ने मंत्री दानिश आजाद अंसारी जी से मुलाकात करने की बात कही। राष्ट्रीय सह संयोजक जियारत अली शाह मलंग ने कहा कि हमारा मकसद है कि बड़ी संख्या में उत्तर प्रदेश के लोंगो को एक मंच पर लाया जाए बैठक में प्रदेश अध्यक्ष शोहरत अली शाह मलंग,राष्ट्रीय सह संयोजक जियारत अली शाह मलंग राष्ट्रीय संयोजक ताहिर शाह, मारूफ,दानिश आदि रहे।