ਤ੍ਰਿਵੇਦੀ ਕੈਂਪ ਦਾ ਸਾਬਕਾ ਸਰਪੰਚ ਸਮਰਥਕਾਂ ਸਮੇਤ ‘ਆਪ’ ਵਿਚ ਸ਼ਾਮਲ
ਡੇਰਾਬਸੀ,11 ਅਗਸਤ () :
ਡੇਰਾਬਸੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਘਟਦਾ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਅਕਾਲੀ ਦਲ ਨੂੰ ਛੱਡ ਸੱਤਾਧਾਰੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਡੇਰਾਬਸੀ ਦੇ ਨੇੜਲੇ ਪਿੰਡ ਤ੍ਰਿਵੇਦੀ ਕੈਂਪ ਦੇ ਤਿੰਨ ਵਾਰ ਸਰਪੰਚ ਰਹਿ ਚੁੱਕੇ ਸੁਨਹਿਰੀ ਲਾਲ ਸਚਦੇਵਾ ਆਪਣੇ ਸੈਂਕੜੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਹਲਕਾ ਵਿਧਾਇਕ ਕੁਲਜੀਤ ਸਿੰਘ ਨੇ ਰੰਧਾਵਾ ਫਾਰਮ ਵਿਖੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਗੱਲਬਾਤ ਦੌਰਾਨ ਆਖਿਆ ਕਿ ''ਸਰਕਾਰ ਤੁਹਾਡੇ ਦੁਆਰ'’ ਸਕੀਮ ਨਾਲ ਹੁਣ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਸਰਕਾਰੀ ਦਫਤਰਾਂ ਵਿਚ ਧੱਕੇ ਨਹੀਂ ਖਾਣੇ ਪੈਂਦੇ, ਸਗੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਖੁਦ ਲੋਕਾਂ ਦੇ ਘਰ ਆ ਮਸਲੇ ਹੱਲ ਕਰ ਰਹੇ ਹਨ । ਲੋਕੀ ਸੁਬਾ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਹਨ, ਇਸ ਲਈ ਵੱਡੀ ਗਿਣਤੀ ਲੋਕ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਵਿਧਾਇਕ ਨੇ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦੇ ਗਲ ਵਿੱਚ ਪਾਰਟੀ ਚਿੰਨ ਵਾਲਾ ਪਟਕਾ ਪਾ ਕੇ ਪਾਰਟੀ ਵਿੱਚ ਜੀ ਆਇਆ ਕੀਤਾ।
त्रिवेदी कैंप के पूर्व सरपंच समर्थकों के साथ 'आप' में शामिल
डेराबस्सी , 11 अगस्त ():
डेराबस्सी हलके में शिरोमणि अकाली दल का ग्राफ लगातार गिरता जा रहा है। बड़ी संख्या में लोग अकाली दल छोड़कर सत्ताधारी पार्टी में शामिल हो रहे हैं। उसी कड़ी के तहत आज डेराबस्सी के नजदीक गांव त्रिवेदी कैंप के पूर्व सरपंच सुनहरी लाल सचदेवा अपने सैकड़ों समर्थकों के साथ आम आदमी पार्टी में शामिल हो गए। रंधावा फार्म में हलका विधायक कुलजीत सिंह ने उनका पार्टी में स्वागत किया। उन्होंने कहा कि आम आदमी पार्टी में हर कार्यकर्ता को उचित सम्मान दिया जाएगा।
इस मौके विधायक रंधावा ने बातचीत के दौरान कहा कि 'सरकार आप के दुआर' योजना से अब लोगों को अपने काम के लिए सरकारी दफ्तरों में नहीं जाना पड़ता, बल्कि विभिन्न विभागों के अधिकारी और कर्मचारी लोगों के घर आकर खुद ही समस्याओं का समाधान कर रहे है । राज्य सरकार के कामकाज से लोग खुश है, इसलिए बड़ी संख्या में लोग पार्टी से जुड़ रहे है।
Comments
Post a Comment